ਮੁੱਖ ਪੰਨਾ | ਸੰਗੀਤ ਪੰਨਾ | ਨਵਾਂ ਖਾਤਾ | ਦਾਖ਼ਲ ਹੋਵੋ | ਪੰਜਾਬੀ ਗਾਇਕ | ਸ਼ੁਰਲੀ ਰੇੜੁਆ | ਸ਼ੁਰਲੀ ਬੇਹਤਰੀਨ 10 | ਸੰਗੀਤ ਖਬਰਾਂ | ਸਾਡਾ ਸੰਪਰਕ


ਜੀ ਆਇਆਂ ਨੂੰ ਮਹਿਮਾਨ ਜੀ,


ਖ਼ਬਰਾਂ ਪੰਜਾਬੀ ਸੰਗੀਤ ਦੀਆਂ
 


ਵਾਈਬਰੇਸ਼ਨਜ ਰੈੱਡਸਪਾਟ ਤੇ

ਵਾਈਬਰੇਸ਼ਨਜ (ਡੈਵੀ ਸਿੰਘ) - ਜੋ ਕਿ ਨਵੀਂ ਕੰਪਨੀ ਰੈੱਡਸਪਾਟ ਵਲੋਂ ਰਿਲੀਜ਼ ਕੀਤੀ ਗਈ ਹੈ। ਇਹ ਸੰਗੀਤਕ ਵੰਨਗੀ ਨੂੰ ਅਵਾਜ਼ ਦਿੱਤੀ ਹੈ ਬਾਲੀਵੱਡ ਦੇ ਮਕਬੂ਼ਲ ਗਾਇਕ "ਲਾਭ ਜੰਜੂਆ" ਸਮੇਤ ਮਲਕੀਤ ਮੀਤ, ਐਜ਼ੀ ਐਸ਼. ਮੰਨਾ ਢਿਲੋਂ, ਬਲਕਾਰ ਖੇੜਕੀ, ਪੱਪੀ ਗਿੱਲ ਆਦਿ ਨੇ। ਇੱਹ ਰੈੱਡਸਪਾਟ ਦੀ "ਦੇਸੀ ਤੜਕਾ" ਤੋਂ ਬਾਅਦ ਦੂਜੀ ਟੇਪ ਹੈ। ਐਲਬਮ ਵਿੱਚ ਕੁੱਲ ਦਸ ਗੀਤ ਹਨ ਅਤੇ ਸਾਰਾ ਸੰਗੀਤ "ਡੈਵੀ ਸਿੰਘ" ਵਲੋਂ ਦਿੱਤਾ ਗਿਆ ਹੈ। ਐਲਬਮ ਦਾ ਸੰਗੀਤ ਅੱਜ ਦੇ ਮਨੋਰੰਜਨ ਭਰਪੂਰ ਮਾਹੌਲ ਦੇ ਅਨੁਸਾਰ ਹੈ । ਬੱਲੇ ਬੱਲੇ ਤੇ ਅੱਖ ਦਾ ਨਿਸ਼ਾਨਾ ਸੁਣਨ ਤੋਂ ਬਾਅਦ ਲੱਗਦਾ ਹੈ ਕਿ ਇਹ ਐਲਬਮ ਆਪਣੇ ਟਾਈਟਲ ਨਾਲ ਇੰਨਸਾਫ ਕਰਦੀ ਹੈ । ਜਲਦ ਹੀ ਵਾਈਬਰੇਸ਼ਨਜ ਦੀ ਵੀਡੀਓ ਵੀ ਮਾਰਕਿਟ ਵਿੱਚ ਉਤਾਰੀ ਜਾਵੇਗੀ।


ਰਾਜ ਰਣਜੋਧ - ਵਿਰਸੇ ਦੇ ਵਾਰਿਸ

ਪੰਜਾਬ ਦੇ ਮਕਬੂ਼ਲ ਗੀਤਕਾਰ ਰਾਹ ਕਾਕੜਾ ਜੀ ਨੇ ਪੇਸ਼ ਕੀਤਾ ਹੈ ਰਾਜ ਰਣਜੋਧ ਦੀ ਨਵੀਂ ਐਲਬਮ "ਵਿਰਸੇ ਦੇ ਵਾਰਿਸ " ਨੂੰ ਜੋ ਕਿ ਸਾ ਰੇ ਗਾ ਮਾ ਪਾ ਵਲੋਂ ਮਾਰਕਿਟ ਵਿੱਚ ਉਤਾਰੀ ਗਈ ਹੈ। ਇਸ ਐਲਬਮ ਦਾ ਟਾਈਟਲ ਗੀਤ "ਬਦਲੇ ਨੇ ਰੰਗ ਰੰਗਲੇ ਪੰਜਾਬ ਦੇ" ਪੰਜਾਬੀ ਦੀ ਦੁਰਦਸ਼ਾ ਤੇ ਕਰਾਰੀ ਚੋਟ ਹੈ ਤੇ ਨਾਲ ਹੀ ਨਾਲ ਗੀਤਕਾਰ ਰਾਜ ਕਾਕੜਾ ਦੀ ਉੱਚੀ ਸੋਚ ਦਾ ਪ੍ਰਤੀਕ ਹੈ। ਐਲਬਮ ਦਾ ਸੰਗੀਤ ਜਤਿੰਦਰ ਸ਼ਾਹ ਵਲੌਂ ਤਿਆਰ ਕੀਤਾ ਗਿਆ ਹੈ । ਸੰਗੀਤ ਵਿੱਚ ਪੰਜਾਬ ਦੇ ਲੋਕ ਸਾਜ਼ ਜਿਵੇਂ ਕਿ ਢੱਡ, ਤੂੰਬਾ, ਤੂੰਬੀ, ਢੋਲ ਤੇ ਅਲਗੋਜ਼ੇ ਆਦਿ ਦਾ ਪ੍ਰਯੋਗ ਸਲਾਹਣ ਯੋਗ ਹੈ। ਉਮੀਦ ਹੈ ਕਿ ਇਹ ਵਿਰਸੇ ਦੇ ਹੋਕੇ ਹੀ ਪੰਜਾਬੀ ਤੇ ਪੰਜਾਬੀ ਸੰਗੀਤ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਣਗੇ।


ਸ਼ੁਰ਼ਲੀ ਮਿਓਜ਼ਿਕ

ਸ਼ੁਰ਼ਲੀ ਡਾਟ ਕਾਮ ਦਾ ਮਿਓਜ਼ਿਕ ਸੈਕਸ਼ਨ ਵਿੱਚ ਜਲਦ ਹੀ ਪੰਜਾਬੀ ਗਾਇਕ, ਗੀਤਕਾਰਾਂ ਦਾ ਸਫਰਨਾਮਾ ਜੋੜਿਆ ਜ ਰਿਹਾ ਹੈ ਜੋ ਕਿ ਪੰਜਾਬੀ ਸੰਗੀਤ ਦੁਨੀਆ ਦੇ ਵਾਸੀਆ ਲਈ ਇੱਕ ਸਾਝੇਂ ਮੰਚ ਵਜੋਂ ਸਹਾਈ ਹੋਵੇਗਾ। ਜੇ ਕਿਸੇ ਕੋਲ ਵੀ ਕਿਸੇ ਪ੍ਰਕਾਰ ਦੀ ਸਲਾਹ ਜਾਂ ਵਧੇਰੇ ਜਾਣਕਾਰੀ ਹੋਵੇ ਤਾਂ ਉਹ ਇੱਸ ਪਤੇ ਤੇ " sardariclub @ shurli.com " ਲਿਖ ਸਕਦੇ ਹਨ ।




                 
Advertisement Zone Below
Your Ad Here
 ਸਭ ਹੱਕ ਰਾਖਵੇਂ ਹਨ © ੨੦੦੮
ਸ਼ੁਰਲੀ.ਕੌਮ